ਗੁਰਦੀਪ ਸਿੰਘ
ਪੇਡਿੰਗਟਨ ਸਟੇਸ਼ਨ , ਜਿਸ ਨੂੰ ਪੇਡਿੰਗਟਨ ਅੰਡਰਗਰਾਊਂਡ ਸਟੇਸ਼ਨ ਯਾਂ ਪੇਡਿੰਗਟਨ ਰੇਲਵੇ ਸਟੇਸ਼ਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ , ਲੰਡਨ ਦਾ ਇਕ ਪ੍ਰਮੁੱਖ ਰੇਲਵੇ ਅਤੇ ਭੂਮਿਗਤ ਸਟੇਸ਼ਨ ਹੈ।
ਪੇਡਿੰਗਟਨ ਸਟੇਸ਼ਨ ਦਾ ਨਾਮ ਉਸ ਇਲਾਕੇ ਦੇ ਨਾਮ ਤੇ ਰਖਿਆ ਗਿਆ ਹੈ ਜਿਸ ਵਿਚ ਇਹ ਸਥਿਤ ਹੈ। 10ਵੀਂ ਸ਼ਤਾਬਦੀ ਦੇ ਦੌਰਾਨ , ਪੇਡਾ ਨਾਮ ਦਾ ਇੱਕ ਏਂਗਲੋ-ਸੈਕਸ਼ਨ ਸਰਦਾਰ ਲੰਡਨ ਦੇ ਇਸ ਇਲਾਕੇ ਵਿੱਚ ਇੱਕ ਬਸਤੀ ਤੇ ਰਾਜ ਕਰਦਾ ਸੀ। ਪੇਡਾ ਦੀ ਵਿਰਾਸਤ ਦੇ ਕਾਰਣ ਹੀ ਬਾਦ ਵਿੱਚ ਪੇਡਿੰਗਟਨ ਦਾ ਨਾਮਕਰਣ ਹੋਇਆ।
ਮੁਢਲਾ ਸਟੇਸ਼ਨ ਮੇਨਲਾਈਨ ਸਟੇਸ਼ਨ ਤੋਂ ਬਾਅਦ ਸਥਿਤ ਸੀ।ਇਹ ਮੇਟਰੋਪੋਲਿਟਨ ਦੇ ਇੰਜੀਨੀਅਰ ਸਰ ਜੌਹਨ ਫਾਉਲਰ ਦੁਆਰਾ ਡਿਜ਼ਾਈਨ ਕੀਤਾ ਗਿਆ ਸੀ। ਪੇਡਿੰਗਟਨ (ਬਿਸ਼ਪ’ਸ ਰੋਡ) ਸਟੇਸ਼ਨ ਮੈਟਰੋਪੋਲਿਟਨ ਦੇ ਮੁਢਲੇ ਰਸਤੇ ਦੇ ਹਿੱਸੇ ਤੇ 1o ਜਨਵਰੀ 1863 ਨੂੰ ਸੰਸਾਰ ਵਿੱਚ ਪਹਿਲਾ ਅੰਡਰਗਰਾਊਂਡ ਰੇਲਵੇ ਸਟੇਸ਼ਨ ਬਣਿਆ।
ਪੇਡਿੰਗਟਨ ਰੇਲਵੇ ਸਟੇਸ਼ਨ ਵਿਚ 14 ਟਰਮੀਨਲ ਪਲੇਟਫਾਰਮ ਹਨ।
ਪੇਡਿੰਗਟਨ ਲੰਡਨ ਲੀਵਰਪੂਲ ਸਟਰੀਟ ਦੇ ਬਾਦ ਯੂਨਾਈਟਡ ਕਿੰਗਗਡਮ ਦਾ ਦੂਜਾ ਸਭ ਤੋਂ ਜ਼ਿਆਦਾ ਵਿਅਸਤ ਸਟੇਸ਼ਨ ਹੈ। ਪੇਡਿੰਗਟਨ ਗਰੇਟ ਵੈਸਟਰਨ ਮੇਨ ਲਾਈਨ ਦਾ ਲੰਡਨ ਟਰਮੀਨਸ ਹੈ । ਯਾਤਰੀ ਸੇਵਾਵਾਂ ਮੁਖ਼ ਰੂਪ ਵਿਚ ਗਰੇਟ ਵੈਸਟਰਨ ਰੇਲਵੇ ਦੁਆਰਾ ਸੰਚਾਲਿਤ ਕੀਤੀਆਂ ਜਾਂਦੀਆਂ ਹਨ।
Leave a Reply